JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Tuesday 30 July 2013

ਵੇਲਾ ਆਇਆ ਏ ..

ਲਾਵੋ ਚੋਟ ਨਗਾਰੇ ਵੇਲਾ ਆਇਆ ਏ ;
ਜਾਗੋ ਲੋਕੋ ਸਾਰੇ ਵੇਲਾ ਆਇਆ ਏ

ਰਹਿਬਰ ਚੋਰ ਨੇ ਪਾਈ ਭਿਆਲੀ ਲੱਗਦੀ ਏ
ਦਿਨੇ ਵਿਖਾਉਂਦੇ ਤਾਰੇ ,ਵੇਲਾ ਆਇਆ ਏ

ਆਮ ਆਦਮੀ ਅੰਬ ਪਾਪੜ ਬਣ ਚੱਲਿਆ ਏ
ਔਕੜ ਫਾਥੇ ਸਾਰੇ ਵੇਲਾ ਆਇਆ ਏ


ਰਹਿਬਰ ਜਨ-ਸੇਵਕ ਹੁੰਦੇ ਸੀ ਸੁਣਿਆ ਏ
ਬਣੇ ਵਪਾਰੀ ਭਾਰੇ ,ਵੇਲਾ ਆਇਆ ਏ .

ਜਨਤਾ ਭੇਡਾਂ-ਬੱਕਰੀਆਂ ਦੇ ਤੁੱਲ ਕੀਤੀ ;
"ਭਾਸ਼ਣ  -ਭਾਸ਼ਣ " ਲਾਰੇ ; ਵੇਲਾ ਆਇਆ ਏ
-ਦੀਪ੍ਜ਼ੀਰਵੀ

No comments: