JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Saturday 27 April 2013

tappey


ਵਣ ਪੀਲੂ ਟੀਟ ਨਹੀਂ
ਬਚਿਆ ਪੰਜਾਬ ਸਿਆਂਹ ਤੇਰੇ ਕੋਲੇ beat ਬਈ

-੦-
ਵਿਰਸਾ ਵਿਸਾਰੋ ਨਾ
ਬੇਸ਼ੱਕ ਪਾਵੋ ਜੀਨਾਂ ,ਜੀਵਨ ਮੁੱਲ ਹਾਰੋ ਨਾ .
-੦-
ਪਾਣੀ ਦੀਆਂ ਛੱਲਾਂ ਨੇ ,
ਰਲ ਮਿਲ ,ਖੁੱਲ ਹੱਸਣਾ ਬੀਤੇ ਦੀਆਂ ਗੱਲਾਂ ਨੇ
-੦-
ਦੇਹੀਂ ਨਾ ਲੀੜਾ ਏ ;
ਬਚੀਂ ਨੀਂ ਪੰਜਾਬ ਕੌਰੇ ,ਵੇਲਾ ਤੇਰੇ ਤੇ ਭੀੜਾ ਏ
-੦-
ਸਲਵਾਰਾਂ ਸ਼ੀਟ ਦੀਆਂ
ਪੁਛ  ਨਾ ਦਰਸ ਬਾਝੋਂ ਕਿੰਜ ਦਿਲ ਤੇ ਬੀਤ ਦੀਆਂ
-੦-
ਕੋਈ ਕੁਰਤੀ ਮਲ ਮਲ ਦੀ
ਸਿਮਰਨ ਤੇਰਾ ਏ ਸਾਹ ਸਾਹ ਤੇ ਪਲ ਪਲ ਜੀ
-੦-
ਤੋਤਾ ਸਾਵਾ ਏ
ਆਹਰੇ ਨਹੀਓਂ ਲਗਦਾ ਆਹ ਆਸ ਦਾ ਬਾਵਾ ਏ .
-੦-
ਕੋਈ ਭੀੜੀ ਬਾਰੀ ਏ
ਪੰਜੇ ਫਸੀ ਪੂੰਜੀ ਦੇ ਅੱਜ ਵਿੱਦਿਆ ਵਿਚਾਰੀ ਏ .
-੦-
ਕਿਸੇ  ਤੁਰਲਾ ਛੱਡਿਆ ਏ
ਵਢੀ ਕੁਹਾੜੇ  ਨੇ ਮੇਰਾ ਦੇਸ ਹੀ ਵੱਢਿਆ  ਏ
ਦੀਪ ਜ਼ੀਰਵੀ-9815524600






http://www.facebook.com/deep.zirvi.5

No comments: