JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Saturday, 9 March 2013

ی‎ ਕੁੜੀਆਂ ਤਾਂ ਕੁੜੀਆਂ ਨੇæææææਤੇ ਮੁੰਡੇ ?!

‎دیپ زیر وی‎

    ਕੁੜੀਆਂ ਤਾਂ ਕੁੜੀਆਂ ਨੇæææææਤੇ ਮੁੰਡੇ ?!

    ----------------------------------------------------------

 

    ਕੁੜੀਆਂ ਬੇਸ਼ੱਕ ਧਿਰ ਵੀ ਨੇ ਤੇ ਧੁਰ ਵੀ ਕੁੜੀਆਂ ਦੀ ਅਜ਼ਮਤ ਤੋਂ ਮੈਂ

    ਮੁਨਕਰ ਨਹੀਂ ਹਾਂ ਇਹਨਾਂ ਨੂੰ ਕਥਿਤ ਕੈਦ ਕਰਨ ਵਾਲੇ ਪੱਪਿਆਂ ਬਾਰੇ ਵੀ ਮੈਂ ਢੇਰ

    ਚਿਰ ਤੋਂ ਢੇਰ ਸਾਰਾ ਕੁਝ ਪੜ੍ਹਦਾ ਰਿਹਾ ਹਾਂ ਮਸਲਨ ਪਿਤਾ ਪਤੀ ਪੁੱਤਰ ਪੋਤਰੇ

    ਆਦਿ ਪੱਪੇ ਜਿਹਨਾਂ ਬਾਰੇ ਧੂੰਆਂਧਾਰ ਪਰਚਾਰ ਹੈ ਕਿ ਇਹਨਾਂ ਨੇ ਔਰਤ ਨੂੰ ਕੈਦ ਕੀਤਾ

    ਹੋਇਆ ਹੈ ਅਤੇ ਇਹ ਸਮਾਜ ਮਰਦ ਪਰਧਾਨ ਸਮਾਜ ਹੈ

    ਕਲਮਾਂ ਲਿਖਦੀਆਂ ਨੇ ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ææææਮੈਂ

    ਮਹਿਸੂਸ ਕਰਦਾ ਹਾਂ ਉਹ ਸਿੱਕੇ ਦਾ ਇੱਕ ਪਾਸਾ ਹੈ ਜੋ ਵਧੇਰੇ ਵਿਕਾਊ ਅਤੇ ਟੁੰਬਵਾਂ

    ਹੋਣ ਕਰਕੇ ਵਧੇਰੇ ਅਸਰ ਕਾਰੀ ਲੱਗਦੈ ਬੇਸ਼ੱਕ ਉਹ ਝੂਠ ਨਹੀਂ ਹੈ ਪਰ ਇੱਕ ਸੱਚ

    ਇਹ ਵੀ ਹੈ ਕਿ ਮੁੰਡਿਆਂ ਬਾਬਤ ਕਦੇ ਹੀ ਸ਼ਾਇਦ ਕਿਸੇ ਨੇ ਹਾਅ ਦਾ ਨਾਹਰਾ ਮਾਰਿਆ

    ਹੋਵੇ

    ਮਰਦ ਪਰਧਾਨ ਸਮਾਜ ਦੀ ਸੱਚਾਈ ਵੀ ਖੋਖਲੀ ਥੋਥੀ ਹੈ

    ਸ਼ੇਰਾਂ ਦੇ ਝੁੰਡ ਵਿਚ ਸ਼ਿਕਾਰ ਸ਼ੇਰਨੀ ਕਰਦੀ ਹੈ ਹਾਥੀਆਂ ਦੇ ਟੱਬਰ ਦੀ

    ਅਗਵਾਈ ਹਥਨੀ ਕਰਦੀ ਹੈ ਲੱਖ ਮਰਦ ਪਰਧਾਨ ਕਹੀ ਜਾਵੋ, ਸਮਾਜ ਉਹੋ ਜਿਹਾ ਬਣਦਾ

    ਹੈ ਜਿਹੋ ਜਿਹਾ ਔਰਤ ਚਾਹੁੰਦੀ ਹੈ ਨਵੀਂ ਨਸਲ ਨਵੀਂ ਪਨੀਰੀ ਸਮਾਜ ਨੂੰ ਦੇਣ ਵਾਲੀ

    ਮਹਾਂਸ਼ਕਤੀ ਮਾਂ,ਔਰਤ ਹੀ ਹੈ

    ਰੋਮਨ ਸਾਮਰਾਜ ਦੇ ਰਾਜ ਘਰਾਣੇ ਦੇ ਬੱਚੇ ਜਦ ਤੱਕ ਰਾਣੀਆਂ ਹੱਥੀਂ ਪਲਦੇ

    ਰਹੇ ਰੋਮਨ ਅਜੇਤੂ ਰਹੇ ਪਰ ਜਦੋਂ ਉਹਨਾਂ ਦੀ ਪਾਲਣਾਂ ਦਾ ਕਾਰਜਭਾਰ ਦਾਸਾਂ ਜੁੰਮੇ ਹੋ

    ਗਿਆ, ਰੋਮਨ ਸਾਮਰਾਜ ਹੀ ਪਤਨ ਵੱਲ ਹੋ ਤੁਰਿਆ

    ਮਾਂ ਸਿਰਜਕ ਹੈ ਤਾਂ ਹੀ ਤੇ ਲੋਕਧਾਰਾ ਵਿਚ ਫਿੱਟੇ ਮੂੰਹ ਤੇਰੀ ਮਾਂ ਦੇ ਜਿਹਨੇ

    ਤੈਨੂੰ ਮੱਤ ਨਾ ਦਿੱਤੀæææਅਤੇ ਸ਼ਾਬਾਸ਼ ਤੇਰੀ ਮਾਂ ਦੇ ਜਿਹਨੇ ਤੈਨੂੰ ਜੰਮਿਆ ਜਿਹੇ

    ਵਾਕ ਆਦਿ ਤੋਂ ਹੀ ਪ੍ਰਚੱਲਤ ਰਹੇ ਹਨ

    ਮੁੰਡਿਆਂ ਨੂੰ ਮੁੰਡੇ ਹੋਣ ਕਾਰਣ ਜੋ ਐਸ਼-ਪਰਸਤੀ (ਪ੍ਰਚਾਰਿਤ) ਲੱਭਦੀ ਹੈ

    ਉਸ ਨੂੰ ਤਾਂ ਸਾਰੇ ਵੇਖ ਲੈਂਦੇ ਨੇ ਪ੍ਰੰਤੂ ਜੋ ਤਣਾਵ ਜੋ ਮਾਨਸਿਕ ਪ੍ਰੇਸ਼ਾਨੀ ਉਹਨਾਂ ਨੂੰ

    ਹੰਡਾਉਣੀ ਪੈਂਦੀ ਹੈ ਮੈਂ ਉਸ ਬਾਰੇ ਚਰਚਾ ਕਰਨ ਲਈ ਯਤਨ ਕਰਾਂਗਾ

    ਲਬੋਂ ਕੇ ਹੁਸੀਨ ਤਬੱਸੁਮ ਕੋ ਤੋ ਸਭਨੇ ਦੇਖਲਿਆ

    ਪੜੀ ਨਾ ਦਰਦੇ-ਜਿਗਰ ਪਰ ਨਜ਼ਰ ਜ਼ਮਾਨੇ ਕੀ

    ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਆਰਥਿਕ ਪੱਖ ਹੈ ਜੋ ਸਮਾਜ ਪ੍ਰਧਾਨ ਮਰਦਾਂ ਦੀ

    ਮਰਦਾਨਗੀ ਨੂੰ ਹਲੂਣਦਾ ਚਰੂੰਡਦਾ ਰਹਿੰਦਾ ਹੈ

    ਵਧੇਰੇ ਪਰਿਵਾਰਾਂ ਦਾ ਆਰਥਿਕ ਪੱਖ ਮਰਦ ਹੀ ਸੰਭਾਲਦੇ ਹਨ ਤੇ ਇਹ ਉਹਨਾਂ

    ਦਾ ਫਰਜ਼ ਮੰਨਿਆਂ ਜਾਂਦਾ ਹੈ ਇਹ ਮਰਦ ਦਾ ਹੀ ਫਰਜ਼ ਹੈ ਕਿ ਉਹ ਘਰੇਲੂ ਖਰਚਿਆਂ

    ਦੀ ਪੂਰਤੀ ਲਈ ਅਰਥ ਵਿਵਸਥਾ ਨੂੰ ਸਾਂਭੇ

 

    ਬੇਸ਼ੱਕ ਅੱਜ ਕੁਝ ਖੇਤਰਾਂ ਵਿਚ ਔਰਤ ਵੀ ਆਪਣੀ ਯੋਗਤਾ ਅਤੇ ਯੋਗਦਾਨ

    ਦੇਣ ਲੱਗ ਪਈ ਹੈ ਪਰ ਵਧੇਰੇ ਪਰਿਵਾਰਾਂ ਵਿਚ ਅਰਥ-ਵਿਵਸਥਾ ਦਾ ਬੋਝ ਮਰਦ ਦੇ

    ਮੋਢਿਆਂ ਤੇ ਹੀ ਹੈ

    ਅਕਸਰ ਪੜ੍ਹਦੇ ਸੁਣਦੇ ਹਾਂ ਤਾਂ ਮਾਂ ਦੀ ਮਮਤਾ ਬਾਰੇ ਹੀ ਪੜ੍ਹਦੇ ਤਾਂ ਯਾਨੀ

    ਸਮਾਜਕ ਗਲਿਆਰਿਆਂ ਵਿਚ ਵੀ ਮਰਦਾਂ ਦੀ ਗਿਣਤੀ, ਉਹਨਾਂ ਦੀ ਅਹਿਮੀਅਤ

    ਦਰਸਾਉਣ ਵੇਲੇ ਵਿਤਕਰੇ ਅਨੁਸਾਰ ਕੀਤੀ ਜਾਂਦੀ ਹੈ

    -ਮਾਂ ਅੱਵਲ ਹੈ ਬੇਸ਼ੱਕ, ਪਰ ਪਿਤਾ ??

    ਮੈਂ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ ਕਿ ਪਿਤਾ ਨਾਮਕ ਜੀਵ ਦੀ ਦਸ਼ਾ

    ਬੜੀ ਵਿਕੋਲਿਤਰੀ ਲੱਭਦੀ ਹੈ ਪਿਤਾ , ਅਜਿਹਾ ਜੀਵ ਹੈ ਜਿਸ ਤੋਂ ਹਰ ਕੋਈ ਕੁਝ

    ਨਾ ਕੁਝ ਮੰਗ ਹੀ ਕਰਦਾ ਹੈ ਤੇ ਉਸ ਦੇ ਮੰਗ ਪੂਰੀ ਹੀ ਹੋਵੇ ਇਹ ਤਵੱਕੋਂ ਵੀ ਕੀਤੀ

    ਜਾਂਦੀ ਹੈ

    ।।ਪਿਤਾ।। ਹਰ ਇੱਕ ਪਰਿਵਾਰਕ ਜੀਅ ਦੇ ਨਿੱਕੇ ਮੋਟੇ ਮੰਗ-ਪੱਤਰ ਪੂਰੇ ਕਰਦਾ

    ਹੈ ਪ੍ਰੰਤੂ ਕੀ ਕਦੇ ਬਰੀਕੀ ਨਾਲ ਸੋਚਿਐ ਕਿ ਪਿਤਾ, ਜੋ ਸਭ ਦੀ ਮੰਗ ਪੂਰੀ ਕਰਦਾ

    ਹੈ ਉਸ ਪਿਤਾ ਦੀ ਵੀ ਕੋਈ ਖਾਹਿਸ਼ ,ਕੋਈ ਇੱਛਾ ,ਕੋਈ ਮੰਗ ਹੋਣੀ ਕੁਦਰਤੀ ਹੈ

    ਉਸ ਖਾਹਿਸ਼ ਨੂੰ ਪੂਰੀ ਕਰਨ ਦੀ ਕੌਣ ਸੋਚੇਗਾ? ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ

    ਮਰਦਾਂ ਦੀ ਮੌਤ ਹਾਰਟ ਅਟੈਕ ਨਾਲ ਵਧੇਰੇ ਹੁੰਦੀ ਹੈ ਬਨਿਸਬਤ ਔਰਤਾਂ ਦੇ,ਕਾਰਣ:

    -'ਮਰਦ ਬਣ

    -ਮਰਦ ਹੈ ਤੂੰ

    -ਮਰਦਾਂ ਨੂੰ ਰੋਣਾ ਸ਼ੋਭਦਾ ਹੈ?!

    ਅਜਿਹੀਆਂ ਕੁਝ ਗੱਲਾਂ ਕਰਕੇ ਮਰਦ ਦੁਖੀ ਹੋਣ ਤੇ ਵੀ ਖੁੱਲ ਕੇ ਨਹੀਂ ਰੋਂਦੇ

    ਅਤੇ ਮਾਨਸਿਕ ਬੋਝ ਵਧਦਾ ਜਾਂਦਾ ਹੈ ਜਦ ਕਿ ਔਰਤਾਂ ਰੋ ਕੇ ਵੀ ਆਪਣਾ ਬੋਝ ਹੌਲਾ

    ਕਰ ਸਕਦੀਆਂ ਹਨ ਨਤੀਜਾ, ਕਿ ਔਰਤਾਂ ਦੀ ਮੌਤ ਹਾਰਟ ਅਟੈਕ ਨਾਲ ਘੱਟ ਹੁੰਦੀ

    ਹੈ

    ਮਰਦ ਨੂੰ ਨੌਲਣਾ ਖਵਰੇ ਇੱਕ ਰਿਵਾਜ ਬਣ ਤੁਰਿਆ ਹੈ

    ਘਰੇਲੂ ਤਨਾਤਣੀ ਵੇਲੇ ਵੀ ਵਧੇਰੇ ਪ੍ਰਤੀਸ਼ਤ ਮਰਦ ਹੀ ਕਸ਼ਟ ਭੋਗਦੇ ਹਨ

    ਭੇੜ ,ਔਰਤ ਬਿਰਾਦਰੀ ਦੇ ਅਧਿਕਾਰਾਂ ਤੇ ਕਰੱਤਵਾਂ ਦੀ ਹੁੰਦੀ ਹੈ ਪਰ ਪਿਸਦਾ

    ਵਿਚਾਰਾ ਮਰਦ ਹੈ ਫਿਰ ਉਹ ਮਰਦ ਪਰਿਵਾਰ ਮੁਖੀ ਸਹੁਰਾ ਸਾਹਿਬ ਹੋਣ ਜਾਂ ਫਿਰ

    ਵਿਆਂਦੜ ਨੀਂਗਰ ਚੰਦ ਹੋਵੇ

    ਬਾਲ ਪਣੇ ਤੋਂ ਮੁੰਡੇ ਦੇ ਦਿਮਾਗ ਵਿਚ ਏਹੀ ਪਾਇਆ ਜਾਂਦੈ ਬਈ ਤੂੰ ਮੁੰਡਾ

    , ਮਰਦ ਪੱਠਾ ਹੈਂ, ਤੇਰਾ ਕੰਮ ਪੜ੍ਹਣਾ ਲਿਖਣਾ ਤੇ ਪੜ੍ਹ ਲਿਖ ਕੇ ਵੱਡਾ ਅਫਸਰ ਬਣਨਾ

    ਹੈ ,ਵੱਧ ਤੋਂ ਵੱਧ ਨੋਟ ਇਕੱਠੇ ਕਰਨੇ ਹਨ

    ਇਸੇ ਹੀ ਫੂਕ ਸਦਕਾ ਮੁੰਡੇ ਚੌਰਾਹੇ ਤੇ ਖੜ੍ਹੇ ਲੱਭਦੇ ਨੇਪਰਿਵਾਰ/ਸਰਕਾਰਾਂ

    ਸਾਰਾਂ ਨਹੀਂ ਲੈਂਦੀਆਂ ,ਮੁੰਡੇ, ਮੁੰਡਿਆਂ ਤੋਂ ਮੁੰਡੀਹਰ ਬਣ ਜਾਂਦੀ ਹੈ ਫਿਰ ਸਮਾਜ ਉਨ੍ਹਾਂ

    ਨੂੰ ਹੀ ਨਿੰਦਦਾ ਨਹੀਂ ਥੱਕਦਾ

    ਪਰ ਮੇਰੀ ਜਾਚੇ, ਜੋਸ਼ ਭਰਪੂਰ ਜਵਾਨੀ ਨਿੰਦਣ ਯੋਗ ਨਹੀਂ ਹੈ ਮੇਰੇ ਦੇਸ਼

    ਦੀ ਨੌਜਵਾਨੀ ਪਿਆਰਣ ਯੋਗ ਹੈ ਮੇਰੇ ਦੇਸ਼ ਦੀ ਜਵਾਨੀ ਨੂੰ ਮੁੰਡੀਹਰ ਕਹਿ ਕੇ ਨਿੰਦਣ

    ਵਾਲਿਓ !ਕਦੇ ਤੁਸੀਂ ਇਹਨਾਂ ਕੰਮ ਨੂੰ ਤਰਸਦੇ ਵਿਹਲੇ ਹੱਥਾਂ ਨੂੰ ਕੰਮ ਕਰਨ ਦੇ ਯੋਗ

    ਮੌਕੇ ਦੇ ਕੇ ਵੇਖਣਾ ਤੁਹਾਡੇ ਮੁਲਕ ਦਾ ਕਾਇਆ ਕਲਪ ਹੋ ਜਾਵੇਗਾ

 

    ਮੇਰੇ ਦੇਸ਼ ਦੇ ਨੌਜਵਾਨ ਮੁੰਡਿਆਂ ਨੂੰ ਟੀæ ਵੀæ ਰਾਹੀਂ ਮੱਤ-ਭਰਮ ਵਿਚ

    ਪਾਇਆ ਜਾ ਰਿਹੈ ਬਿਜਲਈ ਸਾਧਨ ਮੇਰੇ ਦੇਸ਼ ਦੀ ਜਵਾਨੀ ਨੂੰ ਰੋਲ ਦੇਣਾ ਚਾਹੁੰਦੇ

    ਨੇ ਪਿਆਰ ਤੋਂ ਵਿਰਵੀ ,ਸੰਵਾਦ ਹੀਨਤਾ ਦੀ ਸ਼ਿਕਾਰ ਮੇਰੇ ਦੇਸ਼ ਦੀ ਜਵਾਨੀ ਨੂੰ ਰੋਲਣ

    ਲਈ ਸਰਕਾਰਾਂ ਤਾਂ ਦੋਸ਼ੀ ਹਨ ਹੀ ਸਮਾਜ ਵੀ ਘੱਟ ਦੋਸ਼ੀ ਨਹੀਂ ;ਪਰਿਵਾਰ ਵੀ ਘੱਟ

    ਦੋਸ਼ੀ ਨਹੀਂ, ਜਿਸ ਨੇ ਬਾਲਪਣੇ ਤੋਂ ਹੀ ਪੈਸੇ ਕਮਾਉਣ ਦਾ ਨਿਸ਼ਾਨਾ ਤਾਂ ਦਿੱਤਾ ਪਰ

    ਸੰਸਕਾਰ, ਸੇਵਾ ,ਸਹਿਯੋਗ ਜਿਹੇ ਕੋਮਲ ਗੁਣਾਂ ਨਾਲ ਬਾਲ ਮਨਾਂ ਦਾ ਵਾਹ-ਵਾਸਤਾ ਨਾ

    ਪਾਇਆ

    ਸਮੇਂ ਸਿਰ ਰੁਜ਼ਗਾਰ ਨਾ ਮਿਲਣ ਤੇ ਵਿਹਲੇ ਹੱਥ ਵੈਰੀਆਂ ਦੇ ਟੇਟੇ ਚੜ੍ਹ ਕੇ

    ਉਹਨਾਂ ਦੇ ਹੱਥ ਠੋਕੇ ਬਣ ਜਾਂਦੇ ਹਨ ਨਤੀਜਾ ਵਿਕਾਸ ਕਰਨ ਵਾਲੇ ਕਰਮਯੋਗੀ,ਵਿਨਾਸ਼ਕ

    ਅਸਤਰ ਹੋ ਨਿਬੱੜਦੇ ਹਨ ਜਾਂ ਟਰੈਵਲ ਏਜੰਟਾਂ ਦੇ ਹੱਥੇ ਚੜ੍ਹ ਮਾਲਟਾ ਕਾਂਡ ਜਿਹੇ

    ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਆਰਥਿਕ ਮੋਰਚੇ ਤੇ ਸਮਾਜਿਕ ਹਾਲਾਤ ਅਤੇ

    ਰਾਜਨੀਤਕ ਲੂੰਬੜ ਚਾਲਾਂ ਨਾਲ ਦਸਤਪੰਜਾ ਲੈਂਦਿਆਂ ਸਖਤ ਕੁਰਖਤ ਪੱਥਰ ਦਿਲ ਮੁੰਡੇ

    ਬਚਪਣ ,ਜਵਾਨੀ ,ਬੁਢੇਪਾ ਗੁਜ਼ਾਰ ਤੁਰਦੇ ਬਣਦੇ ਹਨ

    ਪਰ ਕਦੇ ਕਿਸੇ ਨੂੰ ਦਰਦ ਨਹੀਂ ਆਇਆ ਕਿ ਕੋਈ ਕਹੇ ਹਮਦਰਦੀ ਦੇ ਦੋ

    ਬੋਲ਼ææ?!!!

    -deepzirvi-9815524600

   

No comments: