JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Saturday, 2 February 2013

ਸੱਜਣ ਜੀ ਘੇਸਲੇ ਬਣ ਕੇ ਗੁਜ਼ਾਰਾ ਹੁਣ ਨਹੀਂ ਹੋਣਾ

ਸੱਜਣ ਜੀ ਘੇਸਲੇ ਬਣ ਕੇ ਗੁਜ਼ਾਰਾ ਹੁਣ ਨਹੀਂ ਹੋਣਾ ,
ਤੁਸੀਂ ਕਿਓਂ ਝਿਜਕਦੇ ਹੋ ਸਚ ਨੂੰ ਸਚ ਕਿਓਂ ਨਹੀਂ ਕਹਿੰਦੇ
ਤੁਸੀਂ ਕਿਓਂ ਆਖਦੇ ਹੋ ਨਾਰ ਨੂੰ ਦੇਵੀ ਕਦੀ ਦਾਤੀ ;
ਤੁਸੀਂ ਕਿਓਂ ਨਾਰ ਹੀ ਬੱਸ ਨਾਰ ਨੂੰ ਦੱਸ  ਕਿਓਂ ਨਹੀਂ ਕਹਿੰਦੇ
-੦-
ਵੇ ਜੀਵਨ ਜੋਗਿਓ ਸਚ ਨੇ ਸਦੀਵੀ ਸਚ ਹੀ ਰਹਿਣਾ ,
ਕਹੀ ਜਾਵੋ ਤੁਸੀਂ ਪੁੱਤਰ ਧੀਆਂ ਨੂੰ ਕਹਿ ਸਕੋ ਜਿੰਨਾ ,
ਤੁਸੀਂ ਕਿਓ ਆਖਦੇ ਨਾ ਮਾਨ ਮੰਨ ਧੀ ਨੂੰ ਕਿਓਂ ਧੀ ਰਾਣੀ,
ਜੋ ਸਚ ਹੈ ਓਸਤਰਫ਼  ਕਰ  ਮੁਖੜਾ ਦੱਸ  ਕਿਓਂ ਨਹੀਂ ਰਹਿੰਦੇ
-੦-
ਵਿਰਾਸਤ ਕੀ ਸਿਰਫ ਗੱਡਿਆਂ ਚ ਖੂਹਾਂ ਚ ਤੇ ਭੰਗੜੇ ਚ ?
ਵਿਰਾਸਤ ਕੀ ਸਿਰਫ ਰਿਧਿਆਂ ਚ ,ਪੱਕਿਆਂ ਯਾ  ਪਹਿਨਿਆ ਚ?
ਵਿਰਾਸਤ ਹੇਜ੍ਲੇ  ਹੋ ਪਿੰਡ ਦੀਆ ਗਲੀਆਂ ਗੀਤ ਗਾਉਂਦੇ ਹੋ ,
ਤਾਂ ਫਿਰ ਸੰਗ ਮਾਨ ਦੇ ਖੁਦ ਆਪ ਪਿੰਡ ਦੱਸ ਕਿਓਂ ਨਹੀ ਰਹਿੰਦੇ



--
deepzirvi
9815524600
http://chitravli.blogspot.com/

http://www.facebook.com/deep.zirvi.5


--
deepzirvi
9815524600
http://chitravli.blogspot.com/

http://www.facebook.com/deep.zirvi.5

No comments: