JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Wednesday, 28 November 2012

...ਗਾਜ਼ੀ




-


ਚੁਫੇਰੇ ਝਾਤ ਮਾਰਨ ਤੇ ਦਿਸਣ ਗੁਫਤਾਰ ਦੇ ਗਾਜ਼ੀ .
ਬਥੇਰਾ ਟੋਲ੍ਦਾਂ ਕਿਧਰੇ ਦਿਸਣ ਕਿਰਦਾਰ ਦੇ ਗਾਜ਼ੀ .

ਤਿਲਕ ਲੈ  ਕੇ ਤਿਲਕਦੇ ਸੀ , ਤਿਲਕਦੇ ਨੇ ਅਜੇ ਤੋੜੀ ;
ਕਿਤੇ ਦਿਸਦੇ  ਨਹੀ ਮੁਲਕਾ ਅਜੇ  ਰਫਤਾਰ ਦੇ ਗਾਜ਼ੀ .

ਕਿਤੇ ਚੱਟਦੇ ਨੇ ਤਲੀਆਂ ਤੇ ਕਿਤੇ ਇਹ ਮਾਰਦੇ ਛਿੱਟੇ ;
ਵੇ ਮੁਲਕਾ ਦਿਸ ਰਹੇ ਨੇ ਕਿਤਨੀ ਹੀ ਪਰਕਾਰ ਦੇ ਗਾਜ਼ੀ .

ਇਨਾਮਾਂ ਦੇ ਦੁਸ਼ਾਲੇ ਲੋਚਦੇ ਹਾਡੀ-ਸਿਆਲੀਂ ਨੇ ;
ਬਟੇਰੇ ਫਸਲੀ ਇਹ ਸਾਰੇ ;ਇਹੇ "ਅਖਬਾਰ ਦੇ ਗਾਜ਼ੀ"

ਮਰੇ ਬੰਦਾ , ਮਰੇ ਕੁਨਬਾ ;ਤਰੇਲੀ ਮਥੇ ਨਾਂ ਆਵੇ
ਬਣੇ ਹਨ ਪੀਰ ਵਸਤੀ ਦੇ ਜਦੋਂ  "ਜਰਦਾਰ ਦੇ ਗਾਜ਼ੀ" 

--
deepzirvi
9815524600



ਏਸ   ਬਿਹਬਲ  ਮਨ  ਦਾ  ਕੀ  ਹੋਵੇ ,
ਉੱਤੋਂ  ਹੱਸੇ  ਵਿੱਚੋਂ  ਰੋਵੇ ;

ਏਸ  ਜਗਤ  ਪਸਾਰੇ   ਵਿੱਚ  ਸ਼ਾਲਾ
ਆਹ  ਇਸ਼ਕ  ਕਿਸੇ  ਨੂ  ਨਾ  ਹੋਵੇ .

ਜਾਂ  ਇਸ਼ਕ  ਕਿਸੇ  ਸੰਗ  ਹੋਵੇ  ਤਾਂ  ,
ਓਹ  ਅਖਿਓਂ  ਓਹਲੇ  ਨਾ  ਹੋਵੇ .

ਨਾ  ਨੀਰ  ਵਗਾਵੇ ਫਿਰ  ਕੋਈ ,
ਪਲਕਾਂ  ਦੇ  ਬੂਹੇ  ਨਾ  ਢੋਵੇ  ,





-DEEP ZIRVI-9815524600
Today




-


--
deepzirvi
9815524600
http://chitravli.blogspot.com/

http://www.facebook.com/deep.zirvi.5

No comments: