JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Saturday, 8 September 2012

ਦਿਨ ਦੁਖ ਸੁਖ ਦੇ ਕੱਟਣੇ 
ਮਿੱਟੀ ਨਾ ਫਰੋਲ ਦੀਪ ਵੇ 
ਗਏ ਗੁਜਰ ਜੋ ਨਹੀਂ ਲਭਣੇ .ਦੀਪ ਜ਼ੀਰਵੀ 

-੦-
ਦਿਨ ਆਉਂਦੇ ਜਾਂਦੇ ਨੇ 
ਜਗ ਤੋਂ ਜੋ ਤੁਰ ਜਾਂਦੇ
 ਨਾ ਪਰਤ ਕੇ ਆਂਦੇ ਨੇ ..ਦੀਪ ਜੀਰਵੀ \
-੦-
ਤੋਤੇ ਸਾਵੇ ਸਾਵੇ ,
ਅੰਦਰੋਂ ਲਾਟ ਮੱਚੇ
 ਉੱਤੋਂ ਠੰਡੇ ਨੇ ਹਾਵੇ .ਦੀਪ ਜੀਰਵੀ 
-੦-
ਕੋਈ ਕੋਰੇ ਕੁੱਜੇ ਨੇ 
ਆਪ ਵਿਚਾਰ ਕਰੋ
 ਕਦੋਂ ਉੱਗਦੇ ਭੁੱਜੇ ਨੇ .ਦੀਪ ਜ਼ੀਰਵੀ 
-੦-
ਦਿਲ ਭਾਂਬੜ ਮੱਚਿਆ ਏ 
ਦਰਦ  ਹੀ ਆਪਣਾ ਏਂ 
ਜੋ ਬਾਂਹ ਫੜ ਨੱਚਿਆ ਏ .ਦੀਪ੍ਜੀਰਵੀ 
-੦-
ਸੱਪ ਕੁੰਜ ਪਿਆ ਲਾਹੁੰਦਾ ਏ 
ਡੈਡੀ ਆ ਜਾਵੋ ਕਿਤੋਂ ..ਦੀਪ ਬੁਲਾਉਂਦਾ ਏ 
-ਦੀਪ ਜ਼ੀਰਵੀ 

No comments: