JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Tuesday, 1 November 2011

ਕੁੰਡਲੀਆ ਛੰਦਾਂ ਦੀ ਚੰਗੇਰ ਕਰਤਾ :ਦੀਪ ਜੀਰਵੀ



ਬਾਬਲ  ਵੇ  ਤੂ  ਬਾ-ਬਲ  ਕਿਓ ,ਅਬਲਾ  ਕਿਓ  ਹੈ  ਮਾਤ . 

ਰੱਬ   ਸੱਚੇ  ਨੇ  ਸਿਰਜ 'ਤੀ,ਇੱਕ   ਹੀ  ਮਾਨ੍ਸਜਾਤ

ਇੱਕ  ਸੀ  ਮਾਨਸ -ਜਾਤ ,ਪਏ  ਹੁਣ  ਭਰਮ -ਭੁਲੇਖੇ .

ਰੰਗ ,ਵਰਨ  ਤੇ  ਲਿੰਗ ,ਹਰ  ਕੋਯੀ  ਭੇਦ  ਕੇ  ਵੇਖੇ 

ਵੇਖੇ  ਅਜਕਲ  ਕੌਣ ..ਜ਼ਹਨ  ਕਿਸਦਾ  ਹੈ  ਕ਼ਾਬਲ .


ਲਾਠੀ ,ਵੋਟ ਤੇ  ਨੋਟ ,ਜੋ  ਰਖੇ ਓਹ  ਅੱਜ  ਬਾ -ਬਲ 



ਦੀਪ੍ਜ਼ੀਰਵੀ 9815524600

-0-
ਮੇਰੇ ਦੇਸ਼ ਦਾ ਲੀਡਰ ਉੱਤੇ ਭੋਰਾ ਨਾ ਇਤਬਾਰ ;
ਚਰ੍ਦੈ ਚਾਰਾ ਚਰੀ ਗਵਾਰਾ ,ਬੰਦੇ ਦੇੰਦੈ ਚਾਰ .
ਬੰਦੇ ਦੇੰਦੈ ਚਾਰ .ਇਹ ਕਰਦੈ ਘਾਲੇ -ਮਾਲੇ ,
ਇੱਕ ਹਥ ਕਰਦੈ ਦਾਨ,ਤੇ ਦੂਜੇ ਹਥ ਉਧਾਲੇ .
ਵੇਚਣ ਕਫਨ-ਸਮਾਨ ,ਬੜੇ ਇਹਨਾ ਦੇ ਜੇਰੇ ;
ਰੱਬ ਜੀ ਨੇ ਰਖਵਾਲ ,ਕਿ ਹੁਣ ਤਾਂ ਮੁਲਕ ਦੇ ਮੇਰੇ
--
ਵੋਟਰ ਵਸਤੀ ਵੱਸਦੈ,ਡਾਹਢਾ ਸੀਤ-ਸੁਭਾ ;
ਆਪਣੇ ਨੰਗੇ ਫੱਟ ਤੇ ,ਜੋਕਾਂ ਲਵੇ ਲਵਾ .
ਜੋਕਾਂ ਲਵੇ ਲਵਾ ,ਪੀਂਦੀਆਂ ਰੱਤ ਜੋ ਸਾਰਾ .
ਇਨਕਲਾਬ ਦਾ ਵੀ ,ਲਗਾਵੇ ਗੱਜ ਕੇ ਨਾਰਾ
ਇਸੇ ਦੀ ਰੱਤ ਹੀ ,ਚਲਾਵੇ ਸੱਤਾ-ਮੋਟਰ ;
ਨੀਹੀ ਚਿਨਵਾਏ, ਨਜਰ ਨਹੀਂ ਅਓਦੈ ਵੋਟ
ਰ  
-0-
ਦੇਵੇ ਤਾਂ ਮੌਲਾ ਦਵੇ ,ਸਭ ਨੂੰ ਰਿਜਕ ਅਧਾਰ .
ਬੰਦਾ  ਨਾ  ਦੇ  ਪਾਂਵਦਾ ,ਏਨਾ ਅਪਰ ਅਪਾਰ .
ਏਨਾ ਅਪਰ ਅਪਾਰ,ਪਸਾਰਾ ਓਸੇ ਦਾ ਹੈ .
ਓਸੇ ਦਾ ਹੈ ਲਾਭ ,ਖਸਾਰਾ ਓਸੇ ਦਾ ਹੈ .
ਛੱਲੇ -ਮੁੰਦੀਆਂ 'ਸਭ' , ਤੇ ਅੰਦਰ ਉਸ ਦੇ ਥੇਵੇ
ਦੇ ਨਾ ਪ੍ਛੋਤਾਏ ;ਦਵੇ ਤਾਂ ਮੌਲਾ ਦੇਵੇ

-0-
ਰੰਗ   ਬਿਰੰਗੇ ਲੋਕ ਨੇ ,ਵੰਨ-ਸੁਵੰਨੇ ਰਾਗ;
ਕੁਝ ਕਬੂਤਰ ਚੀਨੜੇ,ਕੁਝ ਨੇ ਘਾਘ ਤੇ ਬਾਜ਼ .
 ਕੁਝ ਨੇ ਘਾਘ ਤੇ ਬਾਜ਼  ਅਤੇ ਕੁਝ ਮੀਸਣੇ ਬਾਹਲੇ ,
ਅੰਦਰ ਘੁੱਪ ਹਨੇਰ ,ਤੇ ਜਿਹਨਾਂ ਅੰਦਰ ਜਾਲੇ.
ਨਾ ਪੁਖਤਾ ਰਦੀਫ਼ ,ਜਿਨਾਂ ਦਾ ਸਦਾ ਕਾਫੀਆ ਤੰਗ
ਗਿਰਗਿਟ ਨੂੰ ਸ਼ਰਮਾਂ ਦੇਂਦੇ ਬਦਲਣ ਐਸੇ ਰੰਗ

--
ਨੈਨ ਮਮੋਲੇ ਸ਼ਰਬਤੀ ,ਰੇਸ਼ਮ ਰੇਸ਼ਮ ਕੇਸ .
ਅਤਰਾਂ ਜਾਇਆ ਵੱਸ ਗਿਆ ,ਜਾ ਕੇ ਹੁਣ ਪਰਦੇਸ .
ਜਾ ਕੇ ਹੁਣ ਪਰਦੇਸ ,ਭੁਲਾਇਆ ਅਸਲੋਂ ਸਾਨੂੰ
ਓਬੜ੍ਹ ਹੋ  ਗਿਆ ਓਹ,  ਆਖਦਾ ਸੀ ਜੋ 'ਜਾਨੂ'
ਜੀਵਨ ਗੁਜਰੂ ਜਾ ਕਦੋਂ , ਘਟਦੀ ਨਾ ਜਦ  ਰੈਣ 
ਮੇਲੇ ਨੈਨ ਜਦੋਂ ਦੇ ,ਨਹੀਂ ਲੱਗਦੇ ਜੇ ਨੈਣ


--
कुत्ता एक अमीर क़ा ए.सी . कार में जाय;
बच्चा एक गरीब क़ा धूपहिं तन झुलसाय.
धूपहिं तन झुलसाय.पावै तबहिं वह रोटी ;

ठोकर दर दर खाय ,गरीब के जिगर की बोटी.
रैन दिवस कर जोड़ ,मौन रह खावै जुत्ता
ता के भाग्य से ,बड़े भाग्य वाला वा कुत्ता  
--
deepzirvi
9815524600



No comments: