ਵਿਸ਼ਾ ਵਰਤ ਕੇ ਮੈਂ ਵੀ ਵੇਖਾਂ ਕਵਿਤਾ ਵਿੱਚ : 'ਮਜਦੂਰ ਕੁੜੀ'
ਸੁਣਿਆਂ ਜਾਂਦੈ, ਪੜ੍ਹਿਆ ਜਾਂਦੈ , ਕਵਿਤਾ ਵਿੱਚ ਮਜਦੂਰ ਕੁੜੀ .1
ਇਸ਼ਤਿਹਾਰ ,ਸੇਹਰੇ , ਜਾਂ ਵਿੱਚ ਕਸੀਦੇ ਗੁੰਦੀ ਜਾਂਦੀ ਹੈ ;
ਦਰਸ਼ਨੀ-ਸ਼ੈ,ਮਸ਼ਹੂਰੀ ,ਵਸਤੂ ਕਰਕੇ ਕਿਓਂ ਮਸ਼ਹੂਰ ਕੁੜੀ .੨
ਕੁੜੀਆਂ ਨੂੰ ਚਿੜੀਆਂ ਨਾਂ ਆਖੇ ;ਕਾਨੀਕਾਰ -ਕੋੜਮਾ ਬਈ;
ਚਿੜੀਆਂ ਮੁੱਕੀਆਂ ;ਹੋਵੇ ਨਾ ਹੁਣ ਮੁੱਕਣ ਲਈ ਮਜਬੂਰ ਕੁੜੀ .3
ਓਧਰ ਭਾਰ ਘਟਾਵਣ ਖਾਤਿਰ ,ਸੁੰਘ -ਸੁੰਘ ਕੋਈ ਖਾਂਦੀ ਹੈ ;
ਇਧਰ ਪੇਟ ਦੀ ਖਾਤਿਰ ਭਾਰ ਉਠਾਵਨ ਨੂੰ ਮਜਬੂਰ ਕੁੜੀ .੪
ਪੇਟ ਪਾਲਦੇ 'ਝੰਜਟ-ਝੇੜੇ-ਝੰਬੇ ਕਾਲੇ ਵੇਲਿਆਂ ' ਦੀ
ਪਾਪ ਨਿਸ਼ਾਨੀ, ਵਿੱਚ ਪੇਟ ਦੇ ਪਾਲਣ ਨੂੰ ਮਜਬੂਰ ਕੁੜੀ .੫
ਸੀਤਾ -ਮਰੀਅਮ- ਫਾਤਿਮਾ -ਗੁਜਰੀ ਮਾਤਾ ;ਤੇ ਮਾਂ- ਮ੍ਜ੍ਦੂਰਨ
ਮਾਂ ਦੇ ਰੂਪ ਚ ਸਾਲਮ ਹੁੰਦੀ ਬੱਚੇ ਲਈ ਪੁਰ੍ਨੂਰ ਕੁੜੀ .੬
ਧੀਓ !ਭੈਣੋ ! ਅੜੀਓ !ਕੁੜੀਓ !ਅੰਮਡੀਓ!ਮਾ-ਲਾਲਡੀਓ ;
ਆਪਣੀ ਜ਼ਾਤ ਬਚਾਵੇ ਕਰ ਕੇ ਸੋਚ ਨੂੰ ਨੂਰ-ਓ-ਨੂਰ ਕੁੜੀ .੭
ਦੀਪ ਜ਼ੀਰਵੀ
---------------------------------------
ਨੋਟ :ਸ਼ਬਦ ਜੋੜਾਂ ਦੀ ਭੁੱਲ-ਚੁੱਕ ਲਈ ਖਿਮਾ ਜਾਚਕ ਹਾ
ਦੀਪ ਜ਼ੀਰਵੀ
.
No comments:
Post a Comment