JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Saturday, 20 August 2011

ਆਪਣੀ ਸਗਲੀ ਧਰਤੀ -ਮਾਤਾ ਤੇਈਏ ਜੂੜੀ ਹੈ ;

ਸ਼ਬਦਾਂ ਦੀ ਫੁਲਵਾੜੀ ਹਾਰ ਬਣਾਵਾਂ ਚੁਣ ਚੁਣ ਕੇ 
ਗੀਤ ਨਜ਼ਮ ਜਾਂ ਗਜ਼ਲ ਦਾ ਰੂਪ ਸਜਾਵਾਂ ਚੁਣ-ਚੁਣ ਕੇ.
ਕਿੰਨੀ ਸੁਹਣੀ ਦੁਨੀਆਂ ਸਾਜੀ ਸਾਜਨ ਹਾਰੇ ਨੇ ;
ਜਿਸ ਨੂੰ ਮੈਂ ਉਪ੍ਮਾਵਾਂ ਜੀ ,ਉਪ੍ਮਾਂਵਾਂ ਦੇ ਦੇ ਕੇ .
ਜੋ ਕੁਦਰਤ ਦੀ ਪੱਤ ਨੂੰ ਪਾਵੇ ਹੱਥ ਉਹ ਮੂਰਖ ਹੈ ;
ਕੁਦਰਤ ਉਸਨੂੰ ਦੇਵੇ ਆਪ ਸਜਾਵਾਂ ਚੁਣ-ਚੁਣ ਕੇ .
ਇਹ ਪਾਣੀ ,ਹਰਿਆਵਲ ਧਰਤੀ ,ਅੰਬਰ ਆਪਣੇ ਹੀ;
ਏਨਾ ਸਰਮਾਇਆ !ਨਾ ਜਾਮੇ ਆਵਾਂ ਸੁਣ -ਸੁਣ ਕੇ .
ਆਪਣੀ ਸਗਲੀ ਧਰਤੀ -ਮਾਤਾ ਤੇਈਏ ਜੂੜੀ ਹੈ ;
ਦੇਈਏ ਮਾਂ ਨੂੰ ਪਾਣੀ ਸਾਫ਼ -ਸੁਹਾਵਾਂ ਪੁਣ-ਪੁਣ ਕੇ .
ਮਾਂ-ਗਾਂ- ਛਾਂ  ਨੂੰ ਬਾਹਰ ਕਢ੍ਹ ਕੇ ਘਰੋਂ ਤੇ ਜੂਹੋਂ ਵੀ ;
ਸੱਦੀ ਜਾਵੋ ਆਪਣੇ ਘਰੀਂ ਬਲਾਵਾਂ ਚੁਣ-ਚੁਣ ਕੇ .
ਮਤਲਬ ਖੋਰ 'ਵਪਾਰੀ-ਮਾਨਸ' ਜਾਣ ਉਧੇੜੀ ਹੀ ;
ਕੁਦਰਤ ਮਾਂ ਦਾ ਕੱਜਣ ,ਸਚ੍ਚ ਸੁਣਾਵਾਂ ਗੁਣ -ਗੁਣ ਕੇ
ਦੀਪਜ਼ੀਰਵੀ
9815524600

 

No comments: