JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Wednesday, 17 August 2011

...ਬੇੜੀ ਪਾਰ ਲਗਾਓੰਦੇ ਨਾ ਹੁਣ

ਕੀਤੇ ਕੌਲ ਨਿਭਾਵਣ ਵਾਲੇ ,ਲਾਈਆਂ ਤੋੜ ਨਿਭਾਵਣ ਵਾਲੇ ,ਕਿਰਦੇ ਤਾਈ ਉਠਾਵਣ ਵਾਲੇ , ਬੇੜੀ ਪਾਰ ਲਗਾਓੰਦੇ ਨਾ ਹੁਣ ;
ਘੁੰਮਣ - ਘੇਰ ਚ ਫੇਰ ਕੇ ਮੁਖੜਾ ,ਤੁਰ ਜਾਂਦੇ ਨੇ ਤੋੜ ਕੇ ਚੱਪੂ ,ਖੇਵ੍ਨਹਾਰ ਕਹਾਵਨ ਵਾਲੇ ,ਬੇੜੀ ਪਾਰ ਲਗਾਓੰਦੇ ਨਾ ਹੁਣ.
ਭੁੱਲਾਂ ਭੁੱਲ ਕੇ ਭੋਲਿਆਂ ਦੀ ਜੋ ,ਭੋਲੇ -ਭਾ  'ਭੱਲ' ਮੰਗਦੇ ਰਹਿੰਦੇ ;ਅੰਦਰੋ ਅੰਦਰ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਸੰਗਦੇ ਰਹਿੰਦੇ ;
ਚੰਨ ਚਾਨਣੀ ਰਾਤੇ ਬਹਿ ਬਹਿ ,ਸੋਹਣਿਆਂ-ਹੀਰਿਆ -ਜਾਨੁਆਂ ਕਹਿ ਕਹਿ ,ਬਹੁਤਾ ਲਾਡ ਲ੍ਡਾਵਣ ਵਾਲੇ ,
ਬੇੜੀ ਪਾਰ ਲਗਾਓੰਦੇ ਨਾ ਹੁਣ.
ਚੂਰੀ ਕੁੱਟ ਖੁਆਵਣ ਵਾਲੇ, ਨਖਰੇ ਨਾਜ਼ ਉਠਾਵਣ ਵਾਲੇ ,ਰੁੱਸਿਆਂ ਤਾਈ ਮਨਾਵਣ ਵਾਲੇ ,ਰੁੱਸਿਆ ਤਾਈ ਮਨਾਵਣ ਨਾਂ ਹੁਣ ;
ਵੰਝਲੀ ਅਤੇ ਰੰਝੇਟੇ ਵਾਂਗਰ ,ਤਾਣੇ ਵਾਂਗਰ ਪੇਟੇ ਵਾਂਗਰ , ,ਜੋ ਇੱਕ ਰਾਹ ਸੀ ਜੋ ਇੱਕ ਸਾਹ ਸੀ ,ਓਹੀ ਵੇਖ ਸੁਖਾਓੰਦੇ ਨਾ ਹੁਣ .
ਰਾਗ -ਤਾਨ- ਮੁਸਕਾਨ ਤੇ ਖੁਸ਼ਬੋ ,ਮਨ ਤੋਂ ਮਨ ਤੱਕ ਕਰਨ ਰਸਾਈ , ਇਕਲਾਪਾ-ਇਕ੍ਲਾਪਿਆ ਸੋਚਾਂ ,ਸੋਚਾਂ ਦੇ ਵਿੱਚ ਸੋਚ ਵਸਾਈ ;
ਸੋਚਾਂ ਸੋਚ ਕੇ ਸੋਚ ਦੇ ਵਿਹੜੇ ਆਸਾਂ ਵਾਲਾ ਬੂਟਡਾ ਲਾਇਆ ;ਮਨ ਪੈਲੀ ਚੋਂ ਖਰ੍ਪਤ ਵਾਰ  ਉਦਾਸੀ ਲੋਕ ਕ੍ਢਾਓਦੇ ਨਾ ਹੁਣ .
ਦੀਪ ਜ਼ੀਰਵੀ
9815524600
 

No comments: