JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Sunday, 4 July 2010

ਤੇਰੀ ਤਸਵੀਰ ਦੀ ਤਾਸੀਰ ਵੇਖੀ


ਤੇਰੀ ਤਸਵੀਰ ਦੀ ਤਾਸੀਰ ਵੇਖੀ 
ਬਣੀ; ਵਿਗੜੀ ਮੇਰੀ ਤਕਦੀਰ ਵੇਖੀ .

'ਬਰਕ ' ਦੇਖੀ ਤੇਰੀ ਮਦਮਸਤ ਤੁਰਣੀ;
ਕਤਲ ਦੀ ਮੈਂ ਜਿਵੇਂ ਤਦਬੀਰ ਵੇਖੀ .

ਜ਼ੁਲ੍ਫ਼-ਕੁੰਡਲ ਖਿਲਾਰੇ ਤੂੰ ਜ਼ਬੀ ਤੇ;
ਭਵਾਂ ਅੰਦਰ ਲੁਕੀ ਸ਼ਮਸ਼ੀਰ ਵੇਖੀ .

'ਲਬਾਂ' ਦੀ ਸਿਫਤ ਇੰਜ ਕਰ ਸਕਦਾ ਮੈਂ ਤਾਂ ;
ਗੁਲਾਬਾਂ ਦੀ ਲਿਖੀ ਤਹਿਰੀਰ ਵੇਖੀ .

ਉਹ ਮੈਂ ਦੋ ਨੈਣ ਕੁਝ ਸਪਨੀਲੇ ਵੇਖੇ ;
ਅਤੇ ਨੈਣਾਂ ਦੇ ਵਿਚ ਇੱਕ ਝੀਲ ਵੇਖੀ .

ਸੁਰੀਲੀ ਰਾਗਨੀ ਜਿਓਂ ਬੋਲ ਤੇਰੇ ;
ਨਸ਼ੀਲੀ ਚਾਂਦਨੀ ਤਸਵੀਰ ਵੇਖੀ .

ਜਦੋਂ ਵੀ ਮੈਂ ਤੇਰਾ ਹੈ ਖਵਾਬ ਤੱਕਿਆ ;
ਬਣੀ ਤੂੰ 'ਦੀਪ' ਸੰਗ ਖੰਡ ਖੀਰ ਵੇਖੀ 

-- 
ਦੀਪ ਜ਼ੀਰਵੀ 981552460

--

No comments: