ਦੀਪ ਜੀ ਆਪਾਂ ਕਲਮ ਚਲਾਈਏ ਕੀਹਦੇ ਲਈ
ਕਵਿਤਾ ਲਿਖੀਏ ਗਜਲ ਸੁਨਾਈਏ ਕੀਹਦੇ ਲਈ .
ਲੋਕੀਂ ਘੇਸਲੇ ਮਚਲੇ ਖਚਰੇ ਦੋ ਨਸ੍ਲੇ
ਇਹਨਾਂ ਨੂੰ ਦੱਸ ਫੇਰ ਜਗਾਈਏ ਕੀਹਦੇ ਲਈ?
ਟੋਏ ਟਿੱਬੇ ਅਜਲਾਂ ਤੋਂ 'ਸੀ' 'ਨੇ' 'ਰਹਿਸਨ'
ਆਪ ਸੁਹਾਗਾ ਯਾਰ ਚਲਾਈਏ ਕੀਹਦੇ ਲਈ ?
ਜਾਗਰੂਕਤਾ ਮਤਲਬ ਅੱਖਰ ਗਿਆਨ ਨਹੀਂ ,
ਸਮਝ ਕੇ ਨਾ ਸਮਝਣ ,ਸਮਝਾਈਏ ਕੀਹਦੇ ਲਈ ?
ਸੁੰਦਰਤਾ ਦਾ ਮਾਣ ਹੁਸੀਨਾਂ ਨੂੰ ਹੋਵੇ ,
ਆਪਾਂ ਆਪਣਾ ਮਨ ਲਲ੍ਚਾਈਏ ਕੀਹਦੇ ਲਈ?
ਨਾਗਾਂ ਨੇ ਕੁਰਸੀ ਤੇ ਬਹਿਣਾ ਮੇਲਣਾ ਹੈ ;
ਆਪਾਂ 'ਸਾਵੇ' ਸਿਆਹ ਕਰਾਈਏ ਕੀਹਦੇ ਲਈ?
ਬਿਫਰੀ ਫਿਰਦੀ 'ਕਾਲੀਬੋਲੀ' ਅੰਨ੍ਹੀ ਹੋ ,
ਆਪਾਂ ਭੋਰਾ ਖੋਫ਼ ਜੇ ਖਾਈਏ ਕੀਹਦੇ ਲਈ?
ਹਾਰ ਨੂੰ ਕੁਝ ਨਾਂ ਬਾਕੀ ਜਿੱਤਨ ਨੂੰ ਸਭ ਹੈ ,
ਨਾ ਸਮਝਣ ਜੋ ,ਫੇਰ ਸੁਣਾਈਏਕੀਹਦੇ ਲਈ?
"ਦੀਪ ਜੀ " ਨ੍ਹੇਰਾ ਮੁੱਕਣਾ ਨਹੀਂ ਤੇ ਨ੍ਹੇਰੀ ਹੈ ,
ਸੋਚਾਂ ਸੋਚੀਏ;ਫਿਰ ਬਹਿ ਜਾਈਏ!ਕੀਹਦੇ ਲਈ!?
ਦੀਪ੍ਜੀਰਵੀ
--
deepzirvi9815524600
http://nanhi-minni.blogspo
http://darveshdeep.blogspo
http://chitravli.blogspot.
http://wearenotlabrats.blo
http://humboleygatobologay
http://shabdadiloa.blogspo
http://sahilparbhat.blogsp
http://deepkavyaanjli.blog
http://deeepzirvi.wordpres
No comments:
Post a Comment