JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Monday, 17 May 2010

ਰੱਬਾ ਵੇ ਮੇਰਾ ਚੰਬਾ ਮੇਨੂ ਮੋੜ


ਰੱਬਾ ਵੇ ਮੇਰਾ ਚੰਬਾ ਮੇਨੂ ਮੋੜ
ਚੰਬਾ ਮੇਰੇ ਲੂੰ ਲੂੰ ਐਪਰ ਹੈ ਨਾ ਮੇਰੇ ਕੋਲ ;
ਰੱਬਾ ਵੇ ਮੇਰੇ ਚੰਬਾ ਮੇਨੂੰ ਮੋੜ .
ਇਸ ਚੰਬੇ ਨੂੰ ਸਧਰਾਂ ਵਿਹੜੇ
ਸਧਰਾਂ ਨਾਲ ਸੀ ਲਾਇਆ ;
ਵਕਤ ਨੇ ਸੂਤੀ ਸੰਘੀ ਐਸੀ
ਇਸ਼ਕ ਗਿਆ ਨਾ ਗਾਇਆ.
ਮੇਰਾ ਸੁਫਨਾ ਮੇਰੇ ਨੇਣੀ
ਰੜਕੇ ਜੀਕਣ ਰੋੜ...
ਰੱਬਾ ਵੇ....
ਇਸ ਚੰਬੇ ਨੇ ਜਾ ਕੇ ਖਵਰੇ
ਕੌਣ ਆਂਗਨ ਮਹਿਕਾਇਆ,
ਇਸ ਚੰਬੇ ਦੇ ਜੜੀਂ ਅਸੀਂ ਸੀ
ਆਪਣਾ ਸਬ ਕੁਝ ਪਾਇਆ ;
ਜਦ ਚੰਬਾ ਮੁਸ੍ਕਾਵਣ ਲੱਗਿਆ
ਲੈ ਤੁਰਿਆ ਕੋਈ ਹੋਰ ,
ਰੱਬਾ ਵੇ ...
ਮੈਂ ਗੌਤਮ ਸਿਧਾਰਥ ਬਣਿਆਂ
ਬੁਧ ਨਾ ਮੈਂ ਹੋ ਪਾਇਆ ;
ਆਪਣਾ ਰਾਹੁਲ ਆਪਣੇ ਪਿਛੇ
ਸੁੱਤਾ ਮੈਂ ਛੱਡ ਆਇਆ ,
ਅੱਗੇ ਗਇਆ ਨਾ ਲਭੀ ਮੈਨੂੰ
ਨਾ ਕੋਈ ਪਿਛਲਾ ਮੋੜ
ਰੱਬਾ ਵੇ...
ਮੈ ਵਨਵਾਸੀ ਰਾਮ ਦੇ ਅੰਗ ਸੰਗ
ਵਿੱਚ ਬਣਾਂ ਦੇ ਭੰਵਿਆਂ ;
ਮੈਂ ਸੀਤਾ ਦੀ ਵਿਥਿਆ ਦੇ ਵਿੱਚ
ਕਣ ਕਣ , ਮਨ ਮਨ  ਰਮਿਆ ;
ਦੀਪ ਜਗਾਈ ਬੈਠਾ ਮੈਂ  ਤਾਂ
 ਉੱਡਨ ਨੂੰ ਹੈ ਭੌਰ ,,
ਰੱਬਾ ਵੇ ,,,
ਦੀਪ ਜੀਰਵੀ
੯੮੧੫੫੨੪੬੦੦

No comments: