JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Sunday, 15 November 2009

ਕੀ ਆਪਾਂ ਆਮ ਆਦਮੀ ਹਾਂ


ਮੈਂ ਕੋਈ ਦਾਅਵਾ ਨਹੀਂ ਕਰਦਾ ਕਿ ਮੈਨੂੰ ਲਿਖਣਾ ਆਉਂਦਾ ਹੈ, ਆਲੋਚਕ ਵੀ ਮੈਂ
ਨਹੀਂ ਹਾਂ। ਤੁਸੀਂ ਸੋਚੋਗੇ ਕਿ ਜੇ ਮੈਨੂੰ ਲਿਖਣਾ ਵੀ ਨਹੀਂ ਆਉਂਦਾ ਤੇ ਮੈਂ ਆਲੋਚਕ ਵੀ ਨਹੀਂ
ਹਾਂ ਤਾਂ ਫਿਰ ਮੈਂ ਆਪ ਜੀ ਨੂੰ ਸੰਬੋਧਿਤ ਕਿਓਂ ਹੋਇਆ ਹਾਂ।
ਪੜ੍ਹਦੀਆਂ ਅੱਖਾਂ ਹੈਰਤ ਭਰਪੂਰ ਪ੍ਰਸ਼ਨ ਚਿੰਨ੍ਹ ਦੇ ਨਾਲ ਹਥਲਾ ਸਫਾ ਵਾਚ ਰਹੀਆਂ
ਹਨ ਓਹਨਾਂ ਦੀ ਉਤਸ਼ੁਕਤਾ ਦੇ ਉੱਤਰ ਵਿੱਚ ਮੈਂ ਏਨਾ ਕਹਿ ਦੇਵਾਂ ਕਿ ਮੈਂ ਵੀ ਓਹਨਾਂ ਵਾਂਗਰ
ਇੱਕ ਆਮ ਆਦਮੀ ਹਾਂ। ਜਿਹੜੀਆਂ ਤਕਲੀਫਾਂ ਓਹਨਾਂ ਨੂੰ ਸੌਣ ਨਹੀਂ ਦੇਂਦੀਆਂ ਓਹਨਾਂ
ਤਕਲੀਫਾਂ ਨਾਲ ਮੈਨੂੰ ਵੀ ਅਵਾਜ਼ਾਰੀ ਹੁੰਦੀ ਹੈ। ਜਿਹੜੇ ਮੱਛਰ ਬਿਜਲੀ ਕੱਟ ਵੇਲੇ ਓਹਨਾ
ਨੂੰ ਨਹੀਂ ਸੌਣ ਦੇਂਦੇ ਹੋਣਗੇ ਓਹੀ ਮੱਛਰ ਮੈਨੂੰ ਵੀ ਪਰੇਸ਼ਾਨ ਕਰਦੇ ਹਨ।
ਆਏ ਦਿਨ ਵਧਦੇ ਪਟਰੌਲ ਦੇ ਭਾਅ, ਬਿਜਲੀ ਦੇ ਰੇਟ ਮੇਰੇ ਵੀ ਘਰ ਦਾ ਬਜਟ
ਡਾਵਾਂ-ਡੋਲ ਕਰਦੇ ਹਨ।
ਬੱਸਾਂ ਵਿੱਚ ਵਧਦੀ ਭੀੜ ਮੈਨੂੂੰ ਵੀ ਸੋਚੀਂ ਪਾਉਂਦੀ ਹੈ।
ਸਿਸਟਮ ਵਿੱਚ ਆਇਆ ਵਿਗਾੜ ਤੇ ਨਿਘਾਰ ਮੇਰੀਆਂ ਰਾਤਾਂ ਦੀ ਨੀਂਦ ਨੂੰ ਵੀ
ਖਾਈ ਜਾਂਦਾ ਹੈ। ਮੈਂ ਆਮ ਆਦਮੀ ਹਾਂ Ž
ਪਰ, ਰਤਾ ਠਹਿਰੋ!
ਕੀ ਮੈਂ ਵੀ ਤੁਹਾਡੇ ਵਾਂਗਰ ਆਮ ਆਦਮੀ ਹਾਂ?
ਕੀ ਤੁਸੀਂ ਆਮ ਆਦਮੀ ਹੋ?
ਕੀ ਆਪਾਂ ਆਮ ਆਦਮੀ ਹਾਂ? !
-ਆਪਾਂ, ਜੋ ਬੱਚੇ ਦਾ ਹੱਥ ਫੜ ਕੇ ਬੱਚੇ ਨੂੰ ਲਿਖਣਾ ਸਿਖਾਉਂਦੇ ਅਧਿਆਪਕ ਹਾਂ
-ਆਪਾਂ, ਜੋ ਇੱਟ ਮਸਾਲੇ ਨੂੰ ਤਰਤੀਬ ਨਾਲ ਇਸਤੇਮਾਲ ਕਰ ਕੇ ਘਰ ਉਸਾਰਦੇ
ਉਸਰੱਈਏ ਰਾਜ ਹਾਂ ਮਜਦੂਰ ਹਾਂ।
-ਆਪਾਂ, ਜੋ ਮਿੱਟੀ ਨਾਲ ਮਿੱਟੀ ਹੋ ਕੇ ਧਰਤੀ ਦਾ ਸੀਨਾ ਚੀਰ ਕੇ ਫਸਲ ਉਗਾਉਣ
ਵਾਲੇ ਕਿਰਸਾਨ ਹਾਂ,
-ਆਪਾਂ ਜੋ ਹੱਟੀ ਭੱਠੀ ਸੌਦਾ ਵੇਚਦੇ ਨਿੱਕੇ ਦੁਕਾਨਦਾਰ ਹਾਂ।
-ਆਪਾਂ, ਜੋ ਘਰ ਗ੍ਰਹਿਸਥੀ ਸੰਭਾਲਦਿਆਂ ਧੀਆਂ, ਭੈਣਾਂ, ਮਾਵਾਂ ਹਾਂ
-ਕੀ ਆਪਾਂ ਆਮ ਹਾਂ? !
ਇਹ ਮੱਕਾਰ ਕਿਸਮ ਦੇ ਨੇਤਾ ਜਦ ਜਦ ਵੀ ਜਾਤ/ਧਰਮ/ਭਾਸ਼ਾ ਦੇ ਨਾਂ ਤੇ ਦੰਗੇ
ਭੜਕਾਉਂਦੇ ਨੇ ਤਾਂ ਆਪਾਂ ਹੀ ਰਗੜੇ ਜਾਂਦੇ ਹਾਂ। ਹੜਤਾਲਾਂ ਮੁਜ਼ਾਹਰਿਆਂ ਵੇਲੇ ਆਪਣੀਆਂ
ਦਿਹਾੜੀਆਂ ਹੀ ਟੁੱਟਦੀਆਂ ਹਨ। ਆਪਾਂ ਨੂੰ ਹੀ ਪਰੇਸ਼ਾਨੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਸਰਕਾਰ ਜਿਹੜੇ ਟੈਕਸ ਲਗਾਉਂਦੀ ਹੈ, ਬਿੱਲ ਵਧਾਉਂਦੀ ਹੈ ਓਹਦਾ ਭਾਰ ਵੀ ਸਿਰਫ ਆਪਾਂ
ਨੂੰ ਹੀ ਜਰਨਾ ਪੈਂਦਾ ਹੈ। ਕਿਉਂਕਿ ਆਪਾਂ ਆਦਮੀ ਹਾਂ, ਆਪਾਂ ਨੂੰ ਆਮ ਆਦਮੀ ਆਖਿਆ
ਮੰਨਿਆ ਜਾਂਦਾ ਹੈ। ਕੀ ਆਪਾਂ ਆਮ ਆਦਮੀ ਹਾਂ! ? ਵਿਧਾਨ ਸਭਾ ਦੀਆਂ ਚੋਣਾਂ ਵੇਲੇ ਵਿਰੋਧੀ
ਬਣ ਕੇ ਖੜ੍ਹ ਨੇਤਾ ਲੋਕ ਆਪਾਂ ਨੂੰ ਚਰੂੰਡਣ ਵੇਲੇ ਇੱਕ ਮੱਤ ਦਿਸਦੇ ਨੇ। ਪੱਛੜਿਆਂ ਦਾ
ਪਛੜੇਵਾਂ ਦੂਰ ਕਰਦਿਆਂ ਕਰਦਿਆਂ ਓਹ ਆਪਣੇ ਪਛੜੇਵੇਂ ਦਾ ਇਲਾਜ ਕਰ ਜਾਂਦੇ ਹਨ ਫਿਰ
ਵੀ ਪੱਛੜੇ ਹੀ ਸਦਵਾਉਂਦੇ ਨੇ ਸਾਡੇ ਸਿਰਾਂ ਨਾਲ ਸ਼ਤਰੰਜ ਖੇਡਦੇ ਨੇ।
ਕੋਈ, ਟਿੱਬੇ-ਟੋਏ ਇਕਸਾਰ ਕਰਨ ਦਾ ਨਾਹਰਾ ਦੇ ਕੇ ਆਪਣੇ ਭਾਵਾਂ ਨਾਲ ਖੇਡ
ਜਾਂਦਾ ਹੈ। ਸਾਨੂੰ ਖਾਣ ਲਈ। ਸੱਜੇ।। ਖੱਬੇ। ਦਾ ਕੋਈ ਭਿੰਨ ਭੇਦ ਨਹੀਂ ਰਹਿੰਦਾ ਪਰ ਸਾਨੂੰ
ਭਿੰਨ-ਭੇਦ ਦਰਸਾਇਆ ਜਾਂਦਾ ਹੈ। ਓਹ ਸਮਝਦੇ ਹਨ ਕਿ ਇਹ ਤਾਂ ਆਮ ਆਦਮੀ ਹਨ; ਕੀ
ਆਪਾਂ ਆਮ ਆਦਮੀ ਹਾਂ?
-। ਓਹ। ਸਾਨੂੰ ਆਮ ਆਦਮੀ ਸਮਝਦੇ ਹਨ। ਓਹ ਸਮਝਦੇ ਹਨ ਕਿ ਅਸੀਂ ਓਹਨਾਂ ਦੇ ਵੰਡਿਆਂ
ਵੰਡੇ ਜਾਵਾਂਗੇ, ਓਹਨਾਂ ਦੇ ਭੰਡਿਆਂ ਭੰਡੇ ਜਾਵਾਂਗੇ, ਓਹਨਾਂ ਦੇ ਛੰਡਿਆਂ ਛੰਡੇ ਜਾਵਾਂਗੇ ਅਤੇ
ਓਹਨਾਂ ਦੇ ਚੰਡਿਆਂ ਚੰਡੇ ਜਾਵਾਂਗੇ।
-। ਓਹ। ਸਮਝਦੇ ਨੇ ਕਿ ਓਹ ਸਾਡੀ ਹੋਣੀ ਦੇ ਮਾਲਿਕ ਹੋ ਸਕਦੇ ਨੇ। ਓਹ ਸਾਡੇ
ਕੋਲੋਂ ਜੋ ਚਾਹੁਣ ਓਹੀ ਆਪਣੀਆਂ ਸ਼ਾਤਿਰ ਚਾਲਾਂ ਨਾਲ ਸਾਡੇ ਕੋਲੋਂ ਖੋਹ ਸਕਦੇ ਹਨ।
-ਓਹ ਸਮਝਦੇ ਹਨ ਕਿ ਸਾਡੇ ਕੋਲ ਸਿਰਫ ਪੈਰ ਨੇ ਹੱਥ ਨੇ ਪਰ। ਮੱਤ। ਨਹੀਂ
ਹੈ। ਓਹ ਸਮਝਦੇ ਨੇ ਕਿ ਖੁਸ਼ੀਆਂ ਤੇ ਖੇੜ੍ਹਿਆਂ ਤੇ ਸਾਡਾ (ਆਮ ਆਦਮੀ ਦਾ) ਕੋਈ ਹੱਕ
ਨਹੀਂ। ਓਹ ਸ਼ਾਇਦ ਨਹੀਂ ਜਾਣਦੇ ਕਿ ਅਸੀਂ ਆਮ ਆਦਮੀ ਕਿੰਨੇ ਕੁ। ਖਾਸ। ਹਾਂ। ਅਸੀਂ
ਤੁਰਦੀ-ਫਿਰਦੀ ਜਿਓਂਦੀ ਜਾਗਦੀ ਆਸ ਹਾਂ; ਆਪਣੇ ਆਪਣੇ ਪਰਿਵਾਰ ਦਾ ਅਟੁੱਟ ਵਿਸ਼ਵਾਸ
ਹਾਂ। ਆਪਣੇ ਸਕੇ ਸਬੰਧੀਆਂ ਦਾ ਧਰਵਾਸ ਹਾਂ। ਆਪਣੇ-ਆਪਣੇ ਵਾੜੇ ਵਿੱਚ ਕੈਦ ਸਾਦਗੀ
ਹਾਂ; ਸਿਰਫ ਰੋਟੀ ਲਈ ਹੋ ਰਹੀ ਬੰਦਗੀ ਹਾਂ।
-ਬੇਸ਼ੱਕ, ਅਸਾਡੀ ਤਾਕਤ ਬੇ-ਪਨਾਹ ਹੈ। ਇਸ ਤਾਕਤ ਨੂੰ ਵਰਤ ਕੇ ਓਹ ਸੱਤਾ
ਤੇ ਜਾ ਵਿਰਾਜਦੇ ਨੇ ਫੇਰ ਸਾਨੂੰ ਹੀ ਨਹੀਂ ਪਛਾਣਦੇ ਹਨ। ਆਪਣੀ ਗੱਲਬਾਤ ਵਿੱਚ ਸਾਨੂੰ ਹੀ
। ਬੋਝ।। ਗੰਦਗੀ। ਨਿਰੀ-ਸਿਰਪੀੜ ਗਰਦਾਨਦੇ ਹਨ।
-ਆਖਿਰ ਕਿਓਂ? ਆਖਰ ਕਿਵੇਂ?
-ਆਖਿਰ ਕਦੋਂ ਤੱਕ ਘਟੇਗੀ ਇਹ ਕਾਲੀ ਬੋਲੀ ਰਾਤ, ਕਦੋਂ ਦੀਪ ਨਾਲ ਦੀਪ ਬਾਲ
ਏਨੀ ਕੁ ਰੌਸ਼ਨੀ ਦਾ ਪ੍ਰਬੰਧ ਹੋ ਸਕੇਗਾ ਕਿ ਰਾਤ ਹੀ ਜਾਪੇ ਸੁਨਹਿਰੀ ਪ੍ਰਭਾਤ।
-ਸਾਥੀਓ ਕੀ ਚੱਲੇਗੀ। ਏਹੀ।। ਏਦਾਂ ਹੀ। ਉਮਰੋਂ ਲੰਮੀ ਬਾਤ? ? ?
-ਕੀ ਚੱਲਦੀ ਰਹੇਗੀ ਉਮਰੋਂ ਲੰਮੀ ਬਾਤ Ž
deepzirvi@yahoo.co.in
ਕਵਿਤਾਵਾਂ, ਦੀਪ ਜ਼ੀਰਵੀ

ਹੇ ਕਵਿਤਾ !
ਤੇਰਾ ਮੂੰਹ ਮੁਹਾਂਦਰਾ ਵੇਖ ਕੇ
ਕਚੀਆਣ ਜਿਹੀ ਅਓਨ ਲੱਗਦੀ ਹੈ ,
ਤੇਰਾ ਇਲਾਜ ਕਰਨ ਨੂੰ ਜੀ ਕਰਦਾ ਹੈ ;
ਸ਼ਾਇਦ ਤੇਰਾ ਇਲਾਜ ਇਹੀ ਹੋਵੇ
ਕਿ ਤੇਨੂੰ ਡਾਕਟਰਾਂ ਦੇ ਪੰਜੇ ਤੋਂ ਮੁਕਤ ਕਰਾਇਆ ਜਾਵੇ
deepzirvi@yahoo.co.in

--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
http://deeepzirvi.wordpress.com/




No comments: