...ਬਿੱਲੀਆਂ ਦੇ ਵਿੱਚ ਬਾਂਦਰ
ਮੁਢ -ਕ੍ਦੀਮੋ ਲਾਹਾ ਲੈਂਦਾ ,ਬਿੱਲੀਆਂ ਦੇ ਵਿੱਚ ਬਾਂਦਰ;
ਅਖੀਂ ਘੱਟਾ ਪੋੰਦਾ ਰਹਿੰਦਾ ,ਬਿੱਲੀਆਂ ਦੇ ਵਿੱਚ ਬਾਂਦਰ.
ਪਹਿਲੋਂ ਵੇਅਤ ਨਾਮ ਚ ਖਾਧੀ ਮਾਰ ਤੇ ਧੌਣ ਭਨਾਈ;
ਫੇਰ ਇਰਾਨ ਇਰਾਕੀਂ ਬਹਿੰਦਾ ,ਬਿੱਲੀਆਂ ਦੇ ਵਿੱਚ ਬਾਂਦਰ.
ਦੁਨੀਆਂ ਭਰ ਦੇ ਵਾਤਾਵਰਨ ਦੀ ਬੇੜੀ ਜਿਸ ਬਿਠਾਈ ;
ਓਹਿਓ ਰੌਲਾ ਪੋੰਦਾ ਰਹਿੰਦਾ , ਬਿੱਲੀਆਂ ਦੇ ਵਿੱਚ ਬਾਂਦਰ.
ਲਾਠੀ ਇੱਕ ਹੈ ਸਾਡੀ ਕਹਿੰਦਾ -'ਮਝਾਂ ਮੇਰੀਆਂ ਸਭੇ '
ਥਾਨੇਦਾਰ ਕਹਾਓੰਦਾ ,ਰਹਿੰਦਾ ਬਿੱਲੀਆਂ ਦੇ ਵਿੱਚ ਬਾਂਦਰ.
ਕਦੇ ਓਹ ਵਾਹਗੇ ਆਰ ਪਾਰ ਦੇ ਟੋਟੇ ਦੋ ਕਰੋਂਦਾ;
ਇੱਕੋ ਖੁਰਲੀ ਕਦੇ ਬੰਨੋੰਦਾ ਬਿੱਲੀਆਂ ਦੇ ਵਿੱਚ ਬਾਂਦਰ.
ਜੂਲਾ ਪੋੰਦਾ ਡਾਲਰ ਵਾਲਾ ,ਜਿਹੜਾ ਮਰ ਕੇ ਲਹਿੰਦਾ ;
ਹੁਣ ਅਫਗਾਨਿਸਤਾਨ ਚ ਭੋੰਦਾ ,ਬਿੱਲੀਆਂ ਦੇ ਵਿੱਚ ਬਾਂਦਰ.
ਕਿਧਰੇ ਲਾਲ ਬਹਾਦੁਰ ਵਰਗਾ ਵਿਰਲਾ ਦੀਪ ਜੇ ਜਗਦਾ ;
ਹੀਲੇ ਨਾਲ ਬੁਝਾ ਕੇ ਰਹਿੰਦਾ ,ਬਿੱਲੀਆਂ ਦੇ ਵਿੱਚ ਬਾਂਦਰ

ਦੀਪ ਜੀਰਵੀ
੯੮੧੫੫੨੪੬੦੦
੯੮੧੫੫੨੪੬੦੦
No comments:
Post a Comment