ਕਹਿਣ ਵਾਲੇ ਸਰਕਾਰ ਕਹਿੰਦੇ
ਬਿਲ ਮਾਫ਼ ਹੋ ਗਏ ਵਾਹੀਕਾਰ ਵੀਰੋ;ਅਪ੍ਰ ਮਾਫ਼ ਕੀ ਆਪਨੂੰ ਕਰ ਦਿੱਤਾ ?
ਹਰ ਦਰਦ ਅਵੱਲਾ ਦਿਨ ਐਨੇ ਧਰ ਦਿਲ ਪੱਥਰ ਤੁਸੀਂ ਜਰ ਲਿੱਤਾ !
ਚੋਣ ਹ੍ਥ ਠੋਕਾ 'ਜਾਣੀ ਫਾਇਰ ਫੋਕਾ' ਹਾਕਮ ਵੇਲਾ ਵੇਖ ਸੀ ਕਰ ਦਿੱਤਾ .
ਹੋਰ ਅਓਨ੍ਗੇ ਛ੍ਨ੍ਕਨੇ ਵੰਡਣੇ ਨੂੰ ;ਹਾਕਮ ਆਪਨੇ ਦੇ ਅਹਿਲਕਾਰ ਰਹਿੰਦੇ .
ਜਿਹੜੀ ਪੰਚਰ ਪਹਿਆਂ ਨਾਲ ਤੁਰਦੀ ;ਓਹਨੂੰ ਕਹਿਣ ਵਾਲੇ ਸਰਕਾਰ ਕਹਿੰਦੇ .
ਅੰਨੀ ਪੀਸ੍ਦੀ,ਚੱਟੇ ਖਰਾਸ ਕੁੱਤਾ; ਕੇਹਾ ਵਕਤ ਸੁਹਾਵਨਾ ! ਆਣ ਢੁੱਕਾ .
ਮਾਰ ਮਾਲ ਖਜਾਨੇ ਤੇ ਕੁੰਡਲ ;ਬਣ ਗਿਆ ਚੌਧਰੀ ਆਪ ਲੁੱਚਾ .
ਫਿਰੇ ਅੰਨੀ ਘਸੀਟਦਾ ਅੱਜ ਬੋਲਾ ;ਖਵਰੇ ਇਸੇ ਨੂੰ ਲੋਕਰਾਜ ਕਹਿੰਦੇ .
ਆਮ ਜਨਤਾ ਦਾ ਸੁਨੇ ਨਾ ਦੁਖ ਜਿਹੜੀ ;ਓਹਨੂੰ ਕਹਿਣ ਵਾਲੇ ਸਰਕਾਰ ਕਹਿੰਦੇ .
ਠੇਕੇ ਖੁੱਲ ਗਏ ਮੌਜ ਸ਼ਰਾਬੀਆਂ ਦੀ;ਪਾਣੀ ਲਭੇ ਨਾ ਲਭੇ ਸ਼ਰਾਬ ਤਾਂ ਹੈ .
ਠੇਕੇ ਚਾਢ਼ ਦੇਣਾ ਬੱਤੀ ਵਾਲਿਆਂ ਨੂੰ ;ਨਫਾ ਸੀ ਪਹਿਲਾਂ ਹੁਣ ਭਾਗ ਤਾਂ ਹੈ .
ਹਸਪਤਾਲ ,ਸਕੂਲ ਤੇ ਬੱਸ ਅੱਡੇ ;ਸਾਡੇ ਸਿਰ ਉੱਪਰ ਹਨ ਭਾਰ ਕਹਿੰਦੇ .
ਜਿਹੜੀ ਲੋਕ ਪਖੀ ਅੱਜ ਨਾ ਦਿਸਦੀ ;ਓਹਨੂੰ ਕਾਸ ਤੋਂ ਸਭ ਸਰਕਾਰ ਕਹਿੰਦੇ .
ਹੇੜ ਪਾਲੀਏ ਕਿਓਂ ਅਸੀਂ ਖਾਦ ਦੇ ਦੇ ;ਖਾਦੀਧਾਰੀਆਂ ਦੀ ਕੁਰਸੀ ਮਾਰਿਆ ਦੀ .
ਸਾਰੇ ਠੇਕਿਆਂ ਦੇ ਠੇਕੇਦਾਰ ਹੋਏ ;ਖਬਰ ਲੈਣ ਨਾ ਕੁੱਲੀਆਂ ਢਾਰਿਆਂ ਦੀ .
ਖੁੱਲਦਿਲੀ ਨਾਲ ਜੋ ਮੁਲਕ ਵੇਚਣ ;ਨਾਲ ਢੁੱਕ ਜਿਹਦੇ ਮਾਲਦਾਰ ਬਹਿੰਦੇ .
ਮਾਲਦਾਰਾਂ ਦੇ ਦਰ ਦਾ ਬਣੀ ਕੂਕਰ ;ਓਹਨੂੰ ਕਹਿਣ ਵਾਲੇ ਸਰਕਾਰ ਕਹਿੰਦੇ .
No comments:
Post a Comment