JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Friday, 24 July 2009




ਨਜ਼ਮ

ਕੌਣ ਕਦੋਂ ਕਿੱਥੇ
ਮਣਸ ਕੇ ਦੇ ਗਿਆ
ਲੱਪ ਕੁ ਪੀੜਾਂ,
ਛੱਜ ਕੁ ਹਓਕੇ.
ਦਿਲ ਦਾ ਵਿਹੜਾ
ਲਿੰਬਿਆ ਪੋਚਿਆ,
ਅੱਥਰਾਂ ਦਾ ਗੰਗਾਜਲ ਛਿੜਕ ਕੇ
ਸ਼ੁੱਧ ਕੀਤਾ,
ਦਿਲ ਦੇ ਵਿਹੜੇ ਤੁਲਸੀ ਦੀ ਥਾਂ
ਆਸ ਦਾ ਬੂਟਾ ਲਾਇਆ
ਸੱਧਰਾਂ ਦਾ ਦੀਪ ਜਗਾਇਆ.




(ਆਪ ਜੀ ਦੀ ਕੀਮਤੀ ਰਾਇ ਦੀ ੳਡੀਕ ਵਿੱਚ ਦੀਪ ਜੀਰਵੀ)

No comments: