ਇਹ ਦਿਲ ਧੜਕਣ ਧੜਕਣ,ਧੜਕਣ ਕਰਦਾ ਹੈ,
ਝਾਂਜਰ ਵਾਂਗਰ ਛਣਕਣ ਛਣਕਣ ਕਰਦਾ ਹੈ.
ਧੜਕਣ ਦਿਲ ਤੇ ਬੋਝ ਨਹੀਂ ਪਰ ਕਲਯੁਗ ਹੈ,
ਧੜਕਣ ਸੰਗ ਦਿਲ ਅਣਬਣ ਅਣਬਣ ਕਰਦਾ ਹੈ.
ਜੀਵਨ ਤੋਂ ਕੋਈ ਕੱਜਣ ਕੱਜਣ ਮੰਗਦਾ ਹੈ,
ਜੀਵਨ ਹੱਥ ਕੋਈ ਖੱਫਣ ਖੱਫਣ ਧਰਦਾ ਹੈ.
ਦਾਮਨ ਦਾਮਨ ਚਾਨਣ ਚਾਨਣ ਭਰਦਾ ਉਹ,
ਜੋ ਦਾਮਨ ਨੂੰ ਪਰਚਮ ਪਰਚਮ ਕਰਦਾ ਹੈ.
ਓਹੀ ਪੀਰ,ਔਲੀਆ,ਰਿਹਬਰ ਬਣਦਾ ਜੀ,
"ਦੀਪ" ਬਾਲ ਜੋ ਸਰਦਲ ਸਰਦਲ ਧਰਦਾ ਹੈ.
ਝਾਂਜਰ ਵਾਂਗਰ ਛਣਕਣ ਛਣਕਣ ਕਰਦਾ ਹੈ.
ਧੜਕਣ ਦਿਲ ਤੇ ਬੋਝ ਨਹੀਂ ਪਰ ਕਲਯੁਗ ਹੈ,
ਧੜਕਣ ਸੰਗ ਦਿਲ ਅਣਬਣ ਅਣਬਣ ਕਰਦਾ ਹੈ.
ਜੀਵਨ ਤੋਂ ਕੋਈ ਕੱਜਣ ਕੱਜਣ ਮੰਗਦਾ ਹੈ,
ਜੀਵਨ ਹੱਥ ਕੋਈ ਖੱਫਣ ਖੱਫਣ ਧਰਦਾ ਹੈ.
ਦਾਮਨ ਦਾਮਨ ਚਾਨਣ ਚਾਨਣ ਭਰਦਾ ਉਹ,
ਜੋ ਦਾਮਨ ਨੂੰ ਪਰਚਮ ਪਰਚਮ ਕਰਦਾ ਹੈ.
ਓਹੀ ਪੀਰ,ਔਲੀਆ,ਰਿਹਬਰ ਬਣਦਾ ਜੀ,
"ਦੀਪ" ਬਾਲ ਜੋ ਸਰਦਲ ਸਰਦਲ ਧਰਦਾ ਹੈ.
9815524600
No comments:
Post a Comment