
ਜੇ ਬੰਦਾ ਬਣ ਤੁਰੇ ਬੰਦਾ,ਸ਼ੁਰੂ ਤਾਂ ਬੰਦਗੀ ਹੋਵੇ,
ਜੋ ਕੰਮ ਬੰਦੇ ਦੇ ਆ ਜਾਵੇ,ਸਫਲ ਉਹ ਜ਼ਿੰਦਗੀ ਹੋਵੇ.
ਮੁਕੰਮਲ ਸੁਫਨਿਆਂ ਨੂ ਆਪ ਹੀ ਕਰ ਜਾਣਵਦਾ ਹੈ ਉਹ,
ਕਿ ਜਿਸਦੇ ਸੁਫਨਿਆਂ ਵਿੱਚ ਦੋਸਤੋ ਪਾਕੀਜ਼ਗੀ ਹੋਵੇ.
ਸਿਰਫ ਸਾਹਵਾਂ ਦੇ ਆਵਾਗੌਣ ਨੂੰ ਜਿਉਣਾ ਨਹੀਂ ਆਖੋ,
ਕਿਸੇ ਦੇ ਨਾਮ ਤੇ ਧੜਕੋ,ਬਾਕਾਇਦਾ ਜ਼ਿੰਦਗੀ ਹੋਵੇ.
ਉਹ ਕੋਈ ਫੁੱਲ ਹੈ ?ਕੋਈ ਕਲੀ ਯਾ ਰਾਗਣੀ ਕੋਈ,
ਓਹੋ ਤਾਂ ਜਾਪਦੈ ਸ਼ੇਅਰਾਂ ਦੀ ਜਿਓਂ ਸ਼ਾਇਸਤਗੀ ਹੋਵੇ.
ਮਲਕੜੇ ਸੁਫਨਿਆਂ ਨੂੰ ਪੰਖ ਸੁਰਖਾਬਾਂ ਦੇ ਲਾ ਬਹਿੰਦੈ,
ਲਿਖੀ ਓਹਨੇ ਨਸੀਬੀ ਆਪਣੇ ਆਵਾਰਗੀ ਹੋਵੇ.
ਓਹ ਲੱਖ ਕੁੰਭੀ ਨਹਾ ਆਵੇ, ਬੇਸ਼ੱਕ ਦੀ ਹਜ ਜਾ ਆਵੇ,
ਨਹੀਂ ਪਾਕੀਜ਼ਾ, ਜੇ ਜ਼ਿਹਨੀਂ ਭਰੀ ਪਲੀਤਗੀ ਹੋਵੇ.
ਅਗਰ ਕੋਈ ਤਰੇੜੇ ਦੀਪ ਦੇ ਵਿੱਚ ਤੇਲ ਪਾ ਦੇਵੇ,
ਚਿਰੋਕੀ ਕਿਸ ਤਰਾਂ ਜੀ ਦੀਪ ਦੀ ਫਿਰ ਰੋਸ਼ਣੀ ਹੋਵੇ.
ਦੀਪ ਜ਼ੀਰਵੀ
੯੮੧੫੫੨੪੬੦੦
ਆਪਣੇ ਪਰਤੀਕਰਮ ਨਾਲ ਜ਼ਰੂਰ ਨਿਵਾਜਣਾ
No comments:
Post a Comment