[ਕਸ਼ਮਕਸ਼]
ਜਿੰਦਗੀ ਮੇਰੇ ਲਈ ਹੈ
ਕਿ
ਮੈਂ ਜਿੰਦਗੀ ਲਈ
ਦੀਪਜੀਰਵੀ
ਮੈਂ
ਪਿਤਾ,
ਪੁੱਤਰ,
ਪਤਨੀ,
ਭਰਾ,
ਬੱਚੇ.
.
.
.
.
ਹੋਰ ਨਾਤੇ,
ਸਭ ਲਈ ਹਾਂ ਮੈਂ
ਸਿਰਫ
ਆਪਣੇਆਪ ਲਈ ਹੀ
ਨਹੀ ਮਯੱਸਰ ਹੋ ਸਕਿਆ ਕਦੀ.
ਦੀਪ ਜੀਰਵੀ ੯੮੧੫੫੨੪੬੦੦
[ਵੰਝਲੀ]
ਨੌਂ ਛੇਕ
ਭਰਪੂਰ ਜੋਬਨ
ਵਾਹ ਵਜੰਤਰੀ
ਵਾਹ ਵਜੰਤਰੀ ਦੀ ਕਾਰੀਗਰੀ
ਦੀਪ ਜੀਰਵੀ
[ਪੋਸ਼ਾਕ]
ਸਾਹਵਾਂ ਦੇ ਬਾਵੇ ਦਾ ਕੱਜਣ
ਐਥੋਂ ਔਥੋਂ ਕੱਸਦਾ ਹੈ
ਕੱਜਣ ਖੱਫਣ ਲੱਗਦਾ ਹੈ
ਦੀਪਜੀਰਵੀ
1 comment:
hmmmmm very nice
Post a Comment