JEE AAIAAN NOOO...

...ਸ਼ਬਦਾਂ ਦੀ ਫੁਲਵਾੜੀ ....

Saturday, 30 May 2009

ਐ ਕਵਿਤਾ ਤੇਰੇ ਗਲ ਪਾਕੇ ਆਪਣੀ ...

ਐ ਕਵਿਤਾ ਤੇਰੇ ਗਲ ਪਾਕੇ ਆਪਣੀ ਸੋਚ ਦੀਆਂ ...

ਐ ਕਵਿਤਾ ਤੇਰੇ ਗਲ ਪਾਕੇ ਆਪਣੀ ਸੋਚ ਦੀਆਂ ਬਾਹਵਾਂ.
 ਕੁਝ ਪਲ ਸਾਲਮ ਸੂਰਤ ਹੋਕੇ ਆ ਮੈਂ ਵੀ ਜੀ ਜਾਵਾਂ,

 ਊਣਮਟੂਣਾ ਤੇਰੇ ਬਾਝੋਂ ਮੇਰੇ ਮਨ ਦਾ ਮੰਦਿਰ
 ਬਿਨਾਂ ਆਸਰੇ ਖਲਕਤ ਭਾਸਦੀ ਤੇ ਖੁਦ ਦਿਸਉਂ ਨਿਥਾਵਾਂ,


 ਤਿਲ ਤੋਂ ਛੋਟਾ ਖਸਖਸ ਵਰਗਾ ਕਵਿਤਾ ਦਾ ਹੈ ਡੇਰਾ
 ਪਰ ਪੂਰਾ ਬਰਹਿਮੰਡ ਦਿਸੇਂਦਾ ਕਵਿਤਾ ਦਾ ਸਿਰਨਾਂਵਾਂ


 ਕੁੱਖ ਤੋਂ ਕਬਰਾਂ ਬਾਦ ਤੀਕ ਦਾ ਸਾਥ ਤੇਰਾ ਸਭ ਮਾਨਣ
 ਤਾਂ ਵੀ ਟੋਲਣ ਟਾਂਵੇਂ ਟਾਂਵੇਂ ਤੇਰਾ ਹੀ ਸਿਰਨਾਂਵਾਂ.


 ਜਦ ਕਦ ਵੀ ਮਨ ਔਖਾ ਹੋਵੇ ਤੱਕ ਚੁਫੇਰੇ ਹਨੇਰਾ , 
ਮੈਂ ਤਾਂ ਸ਼ਬਦਾਂ ਦੇ ਜੰਗਲ ਵਿੱਚ ਕਵਿਤਾ 'ਦੀਪ' ਜਗਾਵਾਂ


 deepzirvi@yahoo.co.in

No comments: